ਟੂਰਨਾਮੈਂਟ 'ਚ ਹਿੱਸਾ ਲੈਣ ਜਾ ਰਹੀ ਸੀ ਕਬੱਡੀ ਖਿਡਾਰਨ, ਰਸਤੇ 'ਚ ਵਾਪਰ ਗਿਆ ਦਰਦਨਾਕ ਹਾਦਸਾ |OneIndia Punjabi

2023-12-08 0

ਮੋਗਾ ਦੇ ਪਿੰਡ ਮਾਂਗੇਵਾਲਾ ਦੀ ਕਬੱਡੀ ਖਿਡਾਰਨ ਜਸਵੀਰ ਕੌਰ ਦੀ ਦੋਲੇਵਾਲਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਸਵੀਰ ਕੌਰ ਕਬੱਡੀ ਜਗਤ ਵਿੱਚ ਰਿੰਕੂ ਭੈਣੀ ਦੇ ਨਾਂ ਨਾਲ ਮਸ਼ਹੂਰ ਸੀ।ਕਬੱਡੀ ਮਹਿਲਾ ਖਿਡਾਰਨ ਰਿੰਕੂ ਕੱਲ੍ਹ ਆਪਣੇ ਸਹੁਰੇ ਨਾਲ ਐਕਟਿਵਾ ‘ਤੇ ਦੋਲੇਵਾਲਾ ‘ਚ ਚੱਲ ਰਹੇ ਕਬੱਡੀ ਟੂਰਨਾਮੈਂਟ ‘ਚ ਜਾ ਰਹੀ ਸੀ ਕਿ ਰਸਤੇ ‘ਚ ਟੋਇਆ ਆ ਗਿਆ ਤਾਂ ਰਿੰਕੂ ਸੜਕ ਦੇ ਵਿਚਕਾਰ ਡਿੱਗ ਕੇ ਟਰੈਕਟਰ ਨਾਲ ਟਕਰਾਅ ਗਈ। ਜਿਸ ਕਾਰਨ ਰਿੰਕੂ ਦੀ ਮੌਤ ਹੋ ਗਈ। ਜੀ ਹਾਂ ਕਬੱਡੀ ਖਿਡਾਰਨ ਦੀ ਸਕੂਟੀ ਟੋਏ ਵਿੱਚ ਡਿੱਗਣ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਖਿਡਾਰਨ ਦੀ ਮੌਤ ਹੋ ਗਈ।
.
The Kabaddi player was going to participate in the tournament, a painful accident happened on the way.
.
.
.
#Kabaddi #RinkuBhaini #punjabnews